Rumi Post News

Soch Jara Hat Ke

Politics

तुगलकशाही का सबसे बुरा फ़रमान है, राष्ट्रपति का फ़ैसला- यशवंत सिन्हा

टीम रूमी पोस्ट 21 /01 /2018 – चुनाव आयोग की सिफ़ारिश पर लाभ के पद के उल्लंघन के मामले में आम आदमी पार्टी के 20 विधायकों की सदस्यता, राष्ट्रपति द्वारा समाप्त किए जाने को भारतीय जनता पार्टी के वरिष्ठ नेता और पूर्व फाइनेंस मिनिस्टर यशवंत सिन्हा ने तुग़लक़शाही फ़ैसला क़रार दिया है।

Yashwant sinha

यशवंत सिन्हा ने ट्वीट कर कहा है कि राष्ट्रपति द्वारा आप के 20 विधायकों को सदस्यता रद्द करना, न्याय की प्रकृति के ख़िलाफ़ है। कोई सुनवाई नहीं, उच्च न्यायलय के आर्डर की कोई प्रतीक्षा नहीं, यह तुगलकशाही का सबसे बुरा फ़रमान है।

——————

ਆਪ ਅਤੇ ਲਿਪ ਦੇ ਵਿਧਾਇਕਾਂ ਵਲੋਂ ਕੱਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਘਰ ਅੱਗੇ ਧਰਨਾ

bathinda 230817ਬਠਿੰਡਾ 23 ਅਗਸਤ (ਹਰਪ੍ਰੀਤ ਸਿੰਘ)- ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਸਾਰੇ 22 ਵਿਧਾਇਕ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਦਿੱਲੀ ਸਥਿਤ ਸਰਕਾਰੀ ਘਰ ਦੇ ਅੱਗੇ ਧਰਨਾ ਦੇਣਗੇ ਕਿਉਂਕਿ ਸਰਕਾਰ ਨੇ ਅੱਜ ਤੱਕ ਲੋਕਾਂ ਨਾਲ ਕੀਤਾ ਇਕ ਵੀ ਵਾਦਾ ਪੂਰਾ ਨਹੀਂ ਕੀਤਾ ਸਿਰਫ ਗੱਲਾਂ ਨਾਲ ਹੀ ਸਮਾਂ ਲੰਘਾਇਆ ਜਾ ਰਿਹਾ ਹੈ। ਓਹਨਾ ਦੋਸ਼ ਲਗਾਇਆ ਕਿ ਪੰਜਾਬ ਦਾ ਅੰਨ ਦਾਤਾ ਲਗਾਤਾਰ ਖੁਦਕੁਸ਼ੀਆਂ ਦੇ ਰਾਹ ਪਿਅਾ ਹੋੲਿਅਾ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ ਤੁਰੰਤ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ।
ਇਹ ਗੱਲਾਂ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਵਿਖੇ ਪੀੜਿਤ ਕਿਸਾਨਾਂ ਅਤੇ ਮਜਦੂਰਾਂ ਨੂੰ ਮਿਲਣ ਸਮੇਂ, ਮੌਜੂਦ ਇਕੱਠ ਨੂੰ ਕਹੀਆਂ। ਇਸ ਮੌਕੇ ਓਹਨਾ ਨੇ ਪੀੜਿਤਾਂ ਦੇ ਪਰਿਵਾਰਾਂ ਨੂੰ ਐਨ.ਆਰ.ਆਈ. ਵਲੋਂ ਭੇਜੀ ਰਾਸ਼ੀ ਦੇ ਚੈੱਕ ਵੀ ਵੰਡੇ ਤੇ ਭਰੋਸਾ ਦੁਵਾਇਆ ਕਿ ਓਹਨਾ ਨੂੰ ਆਉਣ ਵਾਲੇ ਪੰਜ ਸਾਲ ਹਰ ਮਹੀਨੇ 2500 ਰੁਪਏ ਐਨ.ਆਰ.ਆਈ. ਵਲੋਂ ਭੇਜੇ ਜਾਣਗੇ ।
ਇਸ ਮੌਕੇ ਅਾਮ ਅਾਦਮੀ ਪਾਰਟੀ ਦੇ ੳੁਪਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਪਿਰਮਲ ਸਿੰਘ ਖਾਲਸਾ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਵਿਧਾਇਕ ਪੌ: ਬਲਜਿੰਦਰ ਕੌਰ, ਵਿਧਾਇਕ ਬੁਧਰਾਮ, ਵਿਧਾਇਕ ਪੌ: ਰੁਪਿੰਦਰ ਕੌਰ ਰੂਬੀ, ਨਾਜਰ ਸਿੰਘ ਮਾਨਸਾਹੀਅਾ, ਭੌਲਾ ਮਾਨ, ਮਾਸਟਰ ਜਗਸੀਰ ਸਿੰਘ, ਨਵਦੀਪ ਸਿੰਘ ਜੀਦਾ ਅੈਡਵੋਕੇਟ, ਭੁਪਿੰਦਰ ਬਾਸਲ, ਅਨਿਲ ਠਾਕੁਰ ਇੰਚਾਰਜ ਮਾਲਵਾ ਜੋਨ, ਦੀਪਕ ਬੰਸਲ,ਰਜਨੀ, ਸੇਠੀ ਗਿਲ,ਸੁਖਜੀਤ ਸਿੰਘ ਨੰਬਰਦਾਰ, ਚਰਨਜੀਤ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਬਿੰਦਰ ਪ੍ਰਧਾਨ, ਸੰਦੀਪ ਸਿੰਘ ਧਾਲੀਵਾਲ ਅਾਦਿ ਮੌਜੂਦ ਸਨ।

————————

ਕੈਪਟਨ ਸਰਕਾਰ ਆਪਣੇ ਪੁਰਾਣੇ ਵਾਅਦੇ ਪੂਰੇ ਕਰੇ – ਵਿਧਾਇਕਾ ਰੁਪਿੰਦਰ ਕੌਰ ਰੂਬੀ

MLA rubiਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੁਆਰਾ ਸੁਤੰਤ੍ਰਤਾ ਦਿਹਾੜੇ ਦੇ ਮੌਕੇ ਗੁਰਦਾਸਪੁਰ ਚ ਕੌਮੀ ਝੰਡਾ ਲਹਿਰਾਉਣ ਮੌਕੇ ਦਿਤੇ ਭਾਸ਼ਣ ਤੇ ਟਿੱਪਣੀ ਕਰਦਿਆਂ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਏਦਾਂ ਲਗਦਾ ਸੀ ਜਿਵੇਂ ਉਹ ਕਿਸੇ ਚੁਣਾਵੀ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ। ਓਹਨਾਂ ਕਿਹਾ ਕਿ ਕੈਪਟਨ ਸਾਹਿਬ ਗੁਰਦਾਸਪੁਰ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਨਵੇਂ ਵਾਅਦੇ ਕਰ ਰਹੇ ਹਨ। ਨਵੇਂ ਐਲਾਨ ਕਰਨ ਤੋਂ ਪਹਿਲਾਂ ਕੈਪਟਨ ਸਰਕਾਰ ਆਪਣੇ ਪੁਰਾਣੇ ਵਾਅਦੇ ਪੂਰੇ ਕਰਨ ਅਤੇ ਨਸ਼ੇ ਦੇ ਸੌਦਾਗਰਾਂ ਤੇ ਸਖਤ ਕਾਰਵਾਈ ਕਰ ਕੇ ਵਿਖਾਉਣ । ਪ੍ਰੋਫੈਸਰ ਰੂਬੀ ਨੇ ਕਿਸਾਨਾਂ ਨੂੰ ਮਿਲ ਕੇ ਕੈਪਟਨ ਸਰਕਾਰ ਨੂੰ ਘੇਰਨ ਦੀ ਅਪੀਲ ਕੀਤੀ।